Amritsar 22 April 2015: Punjab Police here claim to have cracked the murder case of notorious gangster and under-trial Sukha Kahlwan with the arrest of Kulpreet Singh Deol, who had masterminded the brutal killing. Sukha was gunned down by a gang on National Highway No. 1 on January 22 at Phagwara.
Punjabi Jagbani 22 April ,ਅੰਮ੍ਰਿਤਸਰ : ਮਸ਼ਹੂਰ ਗੈਂਗਸਟਰ ਅਤੇ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਕਤਲ ਦਾ ਮੁੱਖ ਦੋਸ਼ੀ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਫਰੀਦਕੋਟ ਪੁਲਸ ਦੇ ਸੀ.ਆਈ.ਏ. ਸਟਾਫ ਵਲੋਂ ਕਤਲ ਕਾਂਡ ਦੇ ਮੁੱਖ ਦੋਸੀ ਕੁਲਪ੍ਰੀਤ ਸਿੰਘ ਦਿਓਲ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੁਲਪ੍ਰੀਤ ਦੁਬਈ ਤੋਂ ਇੰਡੀਆ ਵਾਪਸ ਆਇਆ ਸੀ। ਜਿਸ ਦੀ ਇਤਲਾਹ ਮਿਲਦਿਆਂ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਪੁਲਸ ਵਲੋਂ ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਪੁਲਸ ਦੇਰ ਸ਼ਾਮ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਰੇ ਕਤਲਕਾਂਡ ਦਾ ਪਰਦਾਫਾਸ਼ ਕਰਨ ਜਾ ਰਹੀ ਹੈ। ਗੁਰਪ੍ਰੀਤ ਸਿੰਘ ਸੇਖੋਂ ਨੂੰ ਪਹਿਲਾਂ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਹੋਰ ਮੁੱਖ ਦੋਸ਼ੀ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
Notorious gangster and sharp shooter Sukha, facing around two dozen cases, was shot on the outskirts of Phagwara around 4.30pm by a 10-member gang when he was being taken to high security Nabha jail by Patiala police in a police vehicle.During the attack, the gang had snatched weapons from all the six policemen who were escorting Sukha in the vehicle and then rained bullets on him.